ਕਾਰੋਬਾਰ ਸਮੱਸਿਆ

ਕੀ ਤੁਹਾਡੇ ਦਿਮਾਗ਼ ਵਿੱਚ ਨਵਾਂ ਕਾਰੋਬਾਰ ਖੋਲਣ ਦਾ ਵਿਚਾਰ ਪੈਦਾ ਹੋਇਆ ਹੈ ਅਤੇ ਤੁਸੀਂ
ਆਪਣਾ ਕਾਰੋਬਾਰ ਸ਼ੁਰੂ ਕਰਕੇ ਚਲਾਉਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਘੱਟ ਸਾਧਨ ਹੋਣ
ਕਾਰਨ ਤੁਸੀਂ ਇਹ ਸਭ ਕੁਝ ਨਹੀਂ ਕਰ ਪਾਉਂਦੇ। ਕੀ ਤੁਸੀਂ ਆਪਣਾ ਨਵਾਂ ਕਾਰੋਬਾਰ ਖੋਲਣ
ਲਈ ਪੈਸਾ ਨਹੀਂ ਜੁਟਾ ਪਾ ਰਹੇ। ਕੀ ਇਹ ਇਕ ਨਿਰਾਸ਼ਾਵਾਦੀ ਸੋਚ ਹੈ। ਇਸ ਦੇ ਨਾਲ, ਇਸ
ਮੁਕਾਬਲਿਆਂ ਭਰੀ ਕਾਰੋਬਾਰੀ ਜ਼ਿੰਦਗੀ ਵਿੱਚ ਬਹੁਤ ਹੀ ਮੁਸ਼ਕਿਲ ਹੈ ਕਿ ਕੋਈ ਆਪਣਾ
ਕਾਰੋਬਾਰ ਨੂੰ ਕਿਸੇ ਉਚਾਈਆਂ `ਤੇ ਪਹੁੰਚਾ ਸਕੇ। ਆਪਣੀ ਹਾਸਿਲ ਕੀਤੀ ਹੋਈ ਸਥਿਤੀ ਨੂੰ
ਕਾਇਮ ਰੱਖਦੇ ਹੋਏ ਇਸ ਕਾਰੋਬਾਰ ਵਿੱਚ ਬਣੇ ਰਹਿਣਾ ਵੀ ਇਕ ਕਠਿਨ ਕੰਮ ਹੈ। ਗ੍ਰਾਹਕਾਂ
ਦੇ ਸੁਆਦ ਅਤੇ ਉਹਨਾਂ ਦੀਆਂ ਆਦਤਾਂ ਅਤੇ ਜ਼ਰੂਰਤਾਂ ਦਿਨ ਪ੍ਰਤੀ ਦਿਨ ਬਦਲਦੀਆਂ
ਰਹਿੰਦੀਆਂ ਹਨ ਜਿਸ ਨਾਲ ਕਿ ਵਧੀਆ ਚਲ ਰਹੇ ਕਾਰੋਬਾਰ ਦੇ ਡਾਵਾਂਡੋਲ ਹੋਣ ਦਾ ਖ਼ਤਰਾ
ਰਹਿੰਦਾ ਹੈ।